‘ਆਕਰਸ਼ਣ ਦੇ ਸਿਧਾਂਤ’ ਦਾ ਇਹ ਕੋਰਸ ਮਾਂ-ਬੋਲੀ ਪੰਜਾਬੀ ਵਿਚ ਅਜਿਹਾ ਪਹਿਲਾ ਕੋਰਸ ਹੈ, ਜੋ ਕਿ ਤੁਹਾਨੂੰ ਇਸ ਵਿਸ਼ੇ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਪ੍ਰਦਾਨ ਕਰੇਗਾ। ਬਹੁਤ ਸਾਰੇ ਲੋਕ ਇਹ ਨਹੀਂ ਜਾਣਦੇ ਕਿ ‘ਆਕਰਸ਼ਣ ਦਾ ਸਿਧਾਂਤ’ ਹਰ ਵੇਲੇ ਕਾਰਜਸ਼ੀਲ ਰਹਿੰਦਾ ਹੈ, ਬੇਸ਼ੱਕ ਤੁਸੀਂ ਇਸ ਬਾਰੇ ਜਾਣਦੇ ਹੋ ਜਾਂ ਨਹੀਂ, ਭਰੋਸਾ ਕਰਦੇ ਹੋ ਜਾਂ ਨਹੀਂ। ਜਿਹੋ ਜਿਹੀ ਇਨਸਾਨ ਦੀ ਸੋਚ ਜਾਂ ਵਿਚਾਰ ਹੁੰਦੇ ਹਨ, ਉਹੋ ਜਿਹਾ ਉਸਨੂੰ ਫਲ ਪ੍ਰਾਪਤ ਹੁੰਦਾ ਹੈ। ਬਹੁਤ ਸਾਰੇ ਲੋਕ ਅਨਜਾਣਪੁਣੇ ਵਿਚ ਹੀ ਨਕਾਰਤਮਿਕਤਾ ਨੂੰ ਬੁਲਾਵਾ ਦਿੰਦੇ ਰਹਿੰਦੇ ਹਨ। ਇਸ ਕੋਰਸ ਨਾਲ ਤੁਸੀਂ ਇਹ ਪਹਿਚਾਣ ਕਰਨ ਦੇ ਕਾਬਲ ਹੋ ਜਾਵੋਗੇ ਕਿ ਕਦੋਂ ਤੇ ਕੌਣ ਨਕਾਰਤਮਿਕਤਾ ਜਾਂ ਸਕਾਰਤਮਿਕਤਾ ਨੂੰ ਸੱਦਾ ਦੇ ਰਿਹਾ ਹੁੰਦਾ ਹੈ? ਜੇਕਰ ਤੁਸੀਂ ਇਹ ਪਹਿਚਾਨਣ ਵਿਚ ਕਾਮਯਾਬ ਹੋ ਗਏ ਤਾਂ ਕੋਰਸ ਵਿਚ ਦਿੱਤੀ ਜਾਣਕਾਰੀ ਅਨੁਸਾਰ ਨਕਾਰਤਮਿਕਤਾ ਨੂੰ ਰੋਕਣ ਦੇ ਕਾਬਿਲ ਵੀ ਬਣ ਜਾਓਗੇ।
ਇਸ ਕੋਰਸ ਦਾ ਮਕਸਦ ਤੁਹਾਡੀ ਸੋਚ ਨੂੰ ਨਵੀਂ ਦਿਸ਼ਾ ਦੇਣਾ ਹੈ। ਇਸ ਕੋਰਸ ਵਿਚ ਬਹੁਤ ਸਾਰੇ ਪ੍ਰਸ਼ਨ, ਅਭਿਆਸ ਤੇ ਵਰਕਸ਼ੀਟਾਂ ਦਿੱਤੀਆਂ ਗਈਆਂ ਹਨ, ਜੋ ਕਿ ਤੁਹਾਡਾ ਨਜ਼ਰੀਆ ਤੇ ਜ਼ਿੰਦਗੀ ਦੇ ਹੋਰ ਬਹੁਤ ਸਾਰੇ ਪੱਖ ਸਪੱਸ਼ਟ ਕਰਨ ‘ਚ ਤੁਹਾਡੀ ਮੱਦਦ ਕਰਨਗੀਆਂ।
ਕਈ ਲੋਕ ਜੋ ਚਾਹੁੰਦੇ ਹਨ, ਉਹ ਪਾ ਲੈਂਦੇ ਹਨ। ਇਸ ਵਿਚ ਕੀ ਰਾਜ਼ ਹੈ? ਕੀ ਤੁਸੀਂ ਇਸ ਕਾਬਲ ਹੋ ਸਕਦੇ ਹੋ? ਇਹਨਾਂ ਸਭ ਸੁਆਲਾਂ ਦਾ ਜੁਆਬ ਤੁਹਾਨੂੰ ਇਸ ਕੋਰਸ ਵਿਚ ਮਿਲੇਗਾ।
22
34
TAKE THIS COURSE